Bachelor of Commerce B.Com-1st Semester
Punjabi
Paper-BC-101-A
Time Allowed: Three Hours] [Maximum Marks: 45
ਨੋਟ :ਪ੍ਰਸ਼ਨਾਂ ਦੇ ਉੱਤਰ ਤਰਤੀਬ ਵਾਰ ਦਿਉ।
1. ਨਵੇਂ ਲੋਕ ਨਵੇਂ ਕਚੀਏ ਕਾਂਡ ਵਿੱਚ ਪਾਕਿਸਤਾਨੋਂ ਉੱਜੜ ਕੇ ਆਏ ਪਰਿਵਾਰਾਂ ਦੀਆਂ ਮੁਸ਼ਕਿਲਾਂ ਦਾ ਜੋ ਵਰਣਨ ਕੀਤਾ ਗਿਆ ਹੈ, ਉਸਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ।
ਜਾਂ
‘ਸੂਰਜ ਗੋਡੇ ਗੋਡੇ ਕਾਂਡ ਦਾ ਸੰਖੇਪ ਸਾਰ ਲਿਖੋ।
2. “ਵਿਹੁਲਾ ਚੱਕਰ ਕਾਂਡ ਵਿੱਚ ਲੇਖਕ ਨੇ ਦਿੱਲੀ ਵਿੱਚ ਨੌਕਰੀ ਲਈ ਥਾਂ-ਥਾਂ ਟੱਕਰਾਂ ਮਾਰਨ ਦਾ ਜੋ ਹਾਲ ਬਿਆਨ ਕੀਤਾ ਹੈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
ਜਾਂ
ਟੋਟਾ ਕੁ ਧੁੱਪ ਕਾਂਡ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ। 6
3. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਚਾਰ ਦੇ ਉੱਤਰ ਲਿਖੋ :
(ੳ) ਲੇਖਕ ਨੇ ਬਾਣੇਦਾਰ ਨੂੰ ਆਪਣੇ ਘਰ ਵੱਲ ਝਾਤੀ ਮਾਰਨ ਤੋਂ ਕਿਸ ਤਰ੍ਹਾਂ ਰੋਕਿਆ ?
(ਅ) ਆਜ਼ਾਦੀ ਮਿਲਣ ਸਮੇਂ ਸਿੱਖ ਕੌਮ ਦਾ ਕੀ ਹਾਲ ਹੋਇਆ ?
(ਏ) ਲੇਖਕ ਨੇ ਸੁਭਾਸ਼ ਚੰਦਰ ਬੋਸ ਦੇ ਦਰਸ਼ਨ ਕਿਥੇ ਕੀਤੇ ਸਨ ?
(ਸ) ਘਰਾਂ ਤੋਂ ਦੂਰ ਰਹਿੰਦੇ ਜਵਾਨ ਮੁੰਡਿਆਂ ਅਤੇ ਮਰਦਾਂ ਦਾ ਔਰਤਾਂ ਪ੍ਰਤੀ ਰਵੱਈਆ ਕਿਹੋ ਜਿਹਾ ਸੀ ?
(ਹ) ਲੇਖਕ ਨੂੰ ਫੌਜ ਦੀ ਨੌਕਰੀ ਦੌਰਾਨ ਕੀ-ਕੀ ਸਹੂਲਤਾਂ ਮਿਲਦੀਆਂ ਸਨ ?
(ਕ) ਲਾਭ ਸਿੰਘ ਲਾਂਗਰੀ ਕਿਹੜੀ ਚੀਜ਼ ਬਹੁਤ ਸੁਆਦ ਬਣਾਉਂਦਾ ਸੀ ? 2x4=8
4. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲੇਖ ਲਿਖੋ :
(ਉ) ਵਾਤਾਵਰਣ ਪ੍ਰਦੂਸ਼ਣ
(ਅ) ਆਲਮੀ ਤਪਸ਼
(ੲ) ਬੇਰੁਜ਼ਗਾਰੀ
(ਸ)ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ। 10
5. ਹੇਠ ਲਿਖੇ ਇਸ਼ਤਿਹਾਰ ਦਾ ਪੰਜਾਬੀ ਵਿੱਚ ਅਨੁਵਾਦ ਕਰੋ :
Motorcycle for sale Black Bullet, April 2015, excellent condition, done 2100 only. Contact phone - 0172-72075. 5
6. ਹੇਠ ਲਿਖੇ ਸ਼ਬਦਾਂ ਵਿੱਚੋਂ ਪੰਜ ਦੇ ਸ਼ਬਦ-ਜੋੜ ਸ਼ੁੱਧ ਕਰਕੇ ਲਿਖੋ :
ਸ਼ੈਹਰ, ਪੰਚੈਤ, ਛਹੀਦ, ਸਉਦਾ, ਗਜਲ, ਉਧਾਰਣ, ਛਾਮ, ਭਾਭੀ 5
7. ਕਿਸੇ ਪੰਜ ਸ਼ਬਦਾਂ ਦੇ ਪੰਜਾਬੀ ਰੂਪ ਲਿਖੋ :
Assets, Balance Sheet, Census, Double Entry, Excise Duty, Foreign Exchange, Glut, Hoarding 5
0 comments:
Post a Comment
North India Campus