B. Com-Bachelor of Commerce 2nd Semester
Punjabi
Paper-BCM-201-A
Time Allowed: Three Hours] [Maximum Marks: 45
ਨੋਟ :- (1) ਸਾਰੇ ਪ੍ਰਸ਼ਨ ਲਾਜ਼ਮੀ ਹਨ। (2) ਇੱਕ ਪ੍ਰਸ਼ਨ ਦੇ ਸਾਰੇ ਭਾਗ ਇੱਕੋ ਜਗਾ ਲਿਖੇ ਜਾਣ।
1. ‘ਆਪਣੀ ਸੋਚ ਦੇ ਗਹਿਰੇ ਸਾਏ’ ਕਾਂਡ ਅਨੁਸਾਰ ਲੇਖਕ ਨੇ ਸਮੇਂ-ਸਮੇਂ ਆਪਣਾ ਜੀਵਨ-ਮਨੋਰਥ ਕੀ ਮਿਥਿਆ ਤੇ ਕਿਉਂ ? ਆਪਣੇ ਸ਼ਬਦਾਂ ਵਿੱਚ ਲਿਖੋ।
ਜਾਂ
‘ਸੁਪਨੇ ਦਾ ਇੱਕ ਲੌਕਿਕ ਸੱਚ` ਕਾਂਡ ਅਨੁਸਾਰ ਲੇਖਕ ਨੇ ਅਖਬਾਰ ਦੀ ਨੌਕਰੀ ਤੋਂ ਇਸਤੀਫ਼ਾ ਕਿਉਂ ਦਿੱਤਾ ? ਵਿਸਥਾਰ ਸਹਿਤ ਲਿਖੋ ।
2. ਅੱਖਾਂ ਵਿੱਚ ਸੁਪਨੇ ਲਟਕੰਦੇ’ ਕਾਂਡ ਦਾ ਵਸਤੂ-ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਜਾਂ
‘ਧੁੱਪਾਂ ਪ੍ਰਗਟ ਹੋਈਆਂ’ ਕਾਂਡ ਦਾ ਵਸਤੂ-ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
3. ‘ਗਲੀਏ ਚਿਕੜੁ ਦੂਰਿ ਘਰੁ` ਪੁਸਤਕ ਦੇ ਆਧਾਰ ਤੇ ਕਿਸੇ ਚਾਰ ਪ੍ਰਸ਼ਨਾਂ ਦੇ ਲਘੂ ਉੱਤਰ ਦਿਓ :
(1) ਲੇਖਕ ਦੇ ਰੱਬ ਬਾਰੇ ਕੀ ਵਿਚਾਰ ਸਨ ?
(2) ਲੇਖਕ ਦੇ ਕਾਵਿ-ਸੰਗ੍ਰਹਿ ਦਾ ਨਾਂ ਦੱਸੋ।
(3) ਲੇਖਕ ਦੇ ਅਵਚੇਤਨ ਵਿੱਚ ਕੀ ਬਣਨ ਦੀ ਚਾਹ ਸਦਾ ਛਾਈ ਰਹੀ ?
(4) ਲੇਖਕ ਨੇ ਅਲਾਹੁਣੀਆਂ ਕਿਸ ਤੋਂ ਸੁਣ ਕੇ ਲਿਖੀਆਂ ?
(5) ਲੇਖਕ ਅਨੁਸਾਰ ਮਨੁੱਖ ਦੇ ਜੀਵਨ ਵਿੱਚ ਬਹਾਰ ਕਦੋਂ ਆਉਂਦੀ ਹੈ ?
(6) ਆਰਕੀਲੋਜੀਕਲ ਲਾਇਬਰੇਰੀ ਕਿਨ੍ਹਾਂ ਪੁਸਤਕਾਂ ਦਾ ਖਜ਼ਾਨਾ ਹੈ ?
4. ਤੁਹਾਡੀ ਕਿਤਾਬਾਂ ਦੀ ਦੁਕਾਨ ਹੈ। ਚੇਤਨਾ ਪ੍ਰਕਾਸ਼ਨ ਦੇ ਪ੍ਰਕਾਸ਼ਕ ਨੂੰ, ਤੁਹਾਨੂੰ ਪਹੁੰਚੀਆਂ ਪੁਸਤਕਾਂ ਦੀ ਖਰਾਬ ਪੈਕਿੰਗ ਲਈ ਸ਼ਿਕਾਇਤ ਕਰੋ।
ਜਾਂ
ਤੁਹਾਡੀ ਜੁੱਤੀਆਂ ਦੀ ਦੁਕਾਨ ਹੈ। ਤੁਸੀਂ ‘ਲਿਬਰਟੀ ਫੁੱਟਵੇਅਰਜ਼` ਦੇ ਨਾ ਜ਼ਾਰੀ ਕੀਤੇ ਚੈਕ ਦਾ ਭੁਗਤਾਨ ਰੋਕਣ ਲਈ ਬੈਂਕ ਨੂੰ ਪੱਤਰ ਲਿਖੋ।
5. ਵਿਸ਼ਰਾਮ ਚਿੰਨ੍ਹ ਲਗਾਉ :
ਅੰਬੋ ਨਿੰਮ ਦੇ ਪੱਤਿਆਂ ਦਾ ਜ਼ਿਕਰ ਕਰਦੀ ਹੋਈ ਆਖਦੀ ਹੈ ਇਹ ਤੇ ਹਰ ਸਾਲ ਨਿਕਲਦੇ ਨੇ ਪਰ ਮੇਰੀਆਂ ਆਸਾਂ ਪਿਛਲੇ ਚੌਦਾਂ ਸਾਲਾਂ ਵਿੱਚ ਇੱਕ ਵਾਰੀ ਵੀ ਨਹੀਂ ਫੁੱਟੀਆਂ ਤਾਂ ਸ਼ੇਰੂ ਬੋਲਿਆ ਹੁਣ ਹਰ ਸਾਲ ਫੁੱਟਣਗੀਆਂ ।
6. ਤੁਹਾਡੀ ਭੈਣ ਨੇ ਨਵਾਂ-ਨਵਾਂ ਬਿਊਟੀ ਪਾਰਲਰ ਖੋਲਿਆ ਹੈ। ਇਸ ਸੰਬੰਧੀ ਅਖਬਾਰ ਵਿੱਚ ਦੇਣ ਲਈ ਇਸ਼ਤਿਹਾਰ ਲਿਖੋ।
7. ਹੇਠ ਲਿਖੇ ਕਿਸੇ ਪੰਜ ਸ਼ਬਦਾਂ ਦੇ ਪੰਜਾਬੀ ਰੂਪ ਲਿਖੋ :
(1) Inflation
(2) Market
(3) Monetary System
(4) Mortgage
(5) Open Market Operations
(6) Premium
(7) Speculation
(8) Write Off.
0 comments:
Post a Comment
North India Campus